티스토리 수익 글 보기
ਕਾਮਨਜ਼ ਦੀ ਸਥਿਤੀ
ਬੱਲੇ! 2015 ਵਿੱਚ ਕਾਮਨਜ਼ ਦੇ ਵਿੱਚ 100 ਕਰੋੜ ਤੋਂ ਵੱਧ ਰਚਨਾਵਾਂ।
ਪਿਛਲੇ 5 ਸਾਲਾਂ ਵਿੱਚ ਸੀਸੀ ਲਸੰਸਸ਼ੁਦਾ ਰਚਨਾਵਾਂ ਲਗਭਗ ਤਿੰਨ ਗੁਣਾਂ ਹੋ ਗਈਆਂ ਹਨ
| ਲਸੰਸਸ਼ੁਦਾ ਕੁੱਲ ਰਚਨਾਵਾਂ | |
|---|---|
| 140 ਮਿਲੀਅਨ | 2006 |
| 400 ਮਿਲੀਅਨ | 2010 |
| 882 ਮਿਲੀਅਨ | 2014 |
| 1.1 ਬਿਲੀਅਨ | 2015 |
“ਵਧੇਰੇ ਲੋਕ ਆਪਣੀਆਂ ਰਚਨਾਵਾਂ”“ਆਜ਼ਾਦ ਸਭਿਆਚਾਰ”" ਲਸੰਸਾਂ ਤਹਿਤ ਸਾਂਝੀਆਂ ਕਰਨੀਆਂ ਪਸੰਦ ਕਰ ਰਹੇ ਹਨ"
| CC0, PDM + ਪੁਰਾਣਾ ਜਨਤਕ ਡੋਮੇਨ ਟੂਲ | 3% |
| CC BY | 24% |
| CC BY SA | 37% |
| CC BY ND | 2% |
| CC BY NC | 6% |
| CC BY-NC-SA | 14% |
| CC BY NC ND | 14% |
ਵਧੇਰੇ ਆਜ਼ਾਦ — ਵਧੇਰੇ ਬੰਦੇਜਮਈ. ਘੱਟ ਬੰਦੇਜਮਈ ਆਜ਼ਾਦ ਸਭਿਆਚਾਰ ਲਸੰਸਾਂ ਦੇ ਨਾਲ ਵਪਾਰਕ ਵਰਤੋਂ ਅਤੇ ਰੂਪਾਂਤਰਨ ਕਰਨ ਦੀ ਇਜਾਜ਼ਤ ਮਿਲਦੀ ਹੈ
ਪਿਛਲੇ 12 ਮਹੀਨਿਆਂ ਵਿੱਚ ਸੀਸੀ ਦੇ ਜਨਤਕ ਡੋਮੇਨ ਤਹਿਤ ਰਚਨਾਵਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
| Year |
|
PDM | CC0 | ਲਸੰਸਸ਼ੁਦਾ ਕੁੱਲ ਰਚਨਾਵਾਂ |
|---|---|---|---|---|
| 2006 | 3.2 ਮਿਲੀਅਨ | – | – | 3.2 ਮਿਲੀਅਨ |
| 2014 | 5.7 ਮਿਲੀਅਨ | 1.5 ਮਿਲੀਅਨ | 10.3 ਮਿਲੀਅਨ | 17.5 ਮਿਲੀਅਨ |
| 2015 | 10 ਮਿਲੀਅਨ | 2.6 ਮਿਲੀਅਨ | 22.3 ਮਿਲੀਅਨ | 34.9 ਮਿਲੀਅਨ |
2015 ਦੇ ਵਿੱਚ, ਸੀਸੀ ਲਸੰਸਸ਼ੁਦਾ ਰਚਨਾਵਾਂ ਨੂੰ 13,600 ਕਰੋੜ ਵਾਰ ਆਨਲਾਈਨ ਵੇਖਿਆ ਜਾ ਚੁੱਕਿਆ ਹੈ
= 1 ਬਿਲੀਅਨ
ਅਨੇਕਤਾ ਅਤੇ ਵਿਸ਼ਵੀ ਦਿਖਣਯੋਗਤਾ
ਲੋਕ ਸੀਸੀ ਲਸੰਸਾਂ ਤਹਿਤ 34 ਭਾਸ਼ਾਵਾਂ ਵਿੱਚ ਰਚਨਾਵਾਂ ਸਾਂਝੀਆਂ ਕਰ ਰਹੇ ਹਨ ਅਤੇ ਪਿਛਲੇ 10 ਸਾਲਾਂ ਵਿੱਚ ਸੀਸੀ ਦੇ ਇਕਰਾਰਨਾਮਿਆਂ ਨੂੰ 9 ਕਰੋੜ ਵਾਰ ਵੇਖਿਆ ਜਾ ਚੁੱਕਿਆ ਹੈ।
| (العربية) (ਅਰਬੀ) |
| беларускі (ਬੇਲਾਰੂਸੀ) |
| Català (ਕਾਤਾਲਾਨ) |
| 中国 (ਚੀਨੀ*) |
| hrvatski (ਕਰੋਸ਼ੀਆਈ) |
| čeština (ਚੈੱਕ) |
| danske (ਡੈਨਿਸ਼) |
| Nederlands (ਡੱਚ) |
| English (ਅੰਗਰੇਜ਼ੀ*) |
| Esperanton (ਏਸਪਰਾਂਤੋ) |
| suomi (ਫ਼ਿਨਿਸ਼) |
| français (ਫ਼ਰਾਂਸੀਸੀ*) |
| galego (ਗਾਲੀਸ਼ੀਆਈ) |
| Deutsche (ਜਰਮਨ*) |
| ελληνικά (ਯੂਨਾਨੀ) |
| Magyar (ਹੰਗੇਰੀਆਈ) |
| bahasa Indones (ਇੰਡੋਨੇਸ਼ੀਆਈ) |
| italiano (ਇਤਾਲਵੀ) |
| 日本語 (ਜਾਪਾਨੀ) |
| 한국어 (ਕੋਰੀਆਈ) |
| Latvijā (ਲਾਤਵੀਆਈ) |
| Lietuvos (ਲੀਥੂਆਨੀ) |
| Melayu (ਮਾਲਾਈ) |
| te reo Maori (ਮਾਓਰੀ) |
| norsk (ਨਾਰਵੇਜੀਅਨ) |
| *فارسي (ਫ਼ਾਰਸੀ) |
| polski (ਪੋਲਿਸ਼) |
| português (ਪੁਰਤਗੇਜ਼ੀ) |
| Română (ਰੋਮਾਨੀ) |
| Русский (ਰੂਸੀ) |
| Español (ਸਪੇਨੀ*) |
| svenska (ਸਵੀਡਿਸ਼) |
| Türk (ਤੁਰਕੀ) |
| Український (ਯੂਕਰੇਨੀ) |
ਕਾਮਨਜ਼ ਵਿੱਚ ਸਮਗੱਰੀ ਦਾ ਭੰਡਾਰ ਮੌਜੂਦ ਹੈ, ਖੋਜ ਤੋਂ ਲੈਕੇ ਬਿੱਲੀਆਂ ਦੀਆਂ ਤਸਵੀਰਾਂ ਤੱਕ
- ਤਸਵੀਰਾਂ (ਫ਼ੋਟੋਆਂ, ): 39.1 ਕਰੋੜ
- ਆਜ਼ਾਦ ਸਿੱਖਿਆ ਸਬੰਧੀ ਸਰੋਤ: 76,000
- ਖੋਜ (ਰਸਾਲਿਆਂ ਵਿੱਚ ਛਪੇ ਲੇਖ): 14 ਲੱਖ
- ਵੀਡੀਓ ਰਚਨਾਵਾਂ: 1.84 ਕਰੋੜ
- ਆਡੀਓ ਰਚਨਾਵਾਂ: 40 ਲੱਖ
- ਹੋਰ (ਮਲਟੀਮੀਡੀਆ, 3ਡੀ): 23,0000
- ਲਿਖਤਾਂ (ਲੇਖ, ਕਹਾਣੀਆਂ, ਦਸਤਾਵੇਜ਼): 4.69 ਕਰੋੜ
ਸੀਸੀ ਹਰ ਜਗ੍ਹਾ ਹੈ:
ਲੱਖਾਂ ਵੈੱਬਸਾਈਟਾਂ ਸੀਸੀ ਲਸੰਸਾਂ ਦੀ ਵਰਤੋਂ ਕਰਦੀਆਂ ਹਨ, ਇਸ ਵਿੱਚ ਵਿਕੀਪੀਡੀਆ ਅਤੇ ਫ਼ਲੀਕਰ ਵਰਗੀਆਂ ਮਸ਼ਹੂਰ ਵੈੱਬਸਾਈਟਾਂ ਦੇ ਨਾਲ-ਨਾਲ ਕੁਝ ਛੋਟੀਆਂ ਵੈੱਬਸਾਈਟਾਂ ਵੀ ਸ਼ਾਮਲ ਹਨ।

| – | ਲਸੰਸਸ਼ੁਦਾ ਕੁੱਲ ਰਚਨਾਵਾਂ |
|---|---|
| Flickr | 35.6 ਕਰੋੜ ਫ਼ੋਟੋਆਂ |
| Bandcamp | 19.5 ਲੱਖ ਟਰੈਕ |
| Wikipedia | 3.59 ਕਰੋੜ ਲੇਖ |
| YouTube | 13 ਮਿਲੀਅਨ ਵੀਡੀਓ ਰਚਨਾਵਾਂ |
| Jamendo | 496,000 ਟਰੈਕ |
| 500px | 661,000 photos |
| Vimeo | 5 ਮਿਲੀਅਨ ਵੀਡੀਓ ਰਚਨਾਵਾਂ |
| Internet Archive | 2 ਮਿਲੀਅਨ ਵੀਡੀਓ ਰਚਨਾਵਾਂ |
| FMA | 86,000 ਟਰੈਕ |
| Wikimedia Commons | 21.6 million media files |
| Tribe of Noise | 29,000 ਟਰੈਕ |
| PLOS | 140,000 ਲੇਖ |
| Europeana | 2 ਕਰੋੜ ਡਿਜੀਟਲ ਵਸਤਾਂ |
| Skills Commons | 24,000 ਕਰੀਅਰ ਟਰੇਨਿੰਗ ਸਮੱਗਰੀ |
| Boundless | 49,000 open educational resources |
| MIT opencourseware | 2,300 ਕੋਰਸ |
- (ਵੈੱਬ ਉੱਤੇ ਸੀਸੀ ਬਾਈ(CC BY) ਤਹਿਤ ਖੁੱਲ੍ਹੀ ਰਸਾਈ ਵਾਲੇ ਲੇਖਾਂ ਦੀ ਕੁੱਲ ਗਿਣਤੀ: 675,000; ਕਿਸੇ ਵੀ ਸੀਸੀ ਲਸੰਸ ਤਹਿਤ: 13 ਲੱਖ)
2015 ਵਿੱਚ, ਹੋਰ ਪਲੇਟਫ਼ਾਰਮਾਂ ਨੇ ਆਪਣੇ ਵਰਤੋਂਕਾਰਾਂ ਲਈ ਸੀਸੀ ਲਸੰਸ ਦੀ ਸੁਵਿਧਾ ਸ਼ਾਮਲ ਕੀਤੀ, ਇਹਨਾਂ ਵਿੱਚ ਮੀਡੀਅਮ ਅਤੇ ਐਡਐਕਸ ਸ਼ਾਮਲ ਹਨ। ਇਸਦੇ ਨਾਲ ਹੀ ਫ਼ਲੀਕਰ ਨੇ ਸੀਸੀ0 ਅਤੇ ਜਨਤਕ ਡੋਮੇਨ ਚਿੰਨ੍ਹ ਸ਼ਾਮਲ ਕੀਤੇ ਹਨ।
…ਅਤੇ ਹੋਰ ਵੀ ਬਹੁਤ ਕੁਝ!
2015 ਅਸਰ: ਸੀਸੀ + ਆਜ਼ਾਦ ਸਿੱਖਿਆ
ਆਜ਼ਾਦ ਸਿੱਖਿਆ ਪਾਲਸੀਆਂ ਵਾਲੇ ਮੁਲਕ
ਆਜ਼ਾਦ ਸਿੱਖਿਆ – ਅਰਜਨਟੀਨਾ, ਆਸਟਰੇਲੀਆ, ਕੈਨੇਡਾ, ਯੂਰਪੀ ਸੰਘ, ਇੰਡੋਨੇਸ਼ੀਆ, ਭਾਰਤ, ਨੀਦਰਲੈਂਡਜ਼, ਮੌਰੀਸ਼ੀਅਸ, ਨਿਊ ਜ਼ੀਲੈਂਡ, ਪੋਲੈਂਡ, ਰੋਮਾਨੀਆ, ਸਕਾਟਲੈਂਡ, ਸਲੋਵੀਨੀਆ, ਸਲੋਵਾਕ ਗਣਰਾਜ, ਦੱਖਣੀ ਅਫ਼ਰੀਕਾ, ਸੰਯੁਕਤ ਬਾਦਸ਼ਾਹੀ (ਯੂਕੇ), ਸੰਯੁਕਤ ਰਾਜ ਅਮਰੀਕਾ (ਯੂਐਸ), ਉਰੂਗੁਏ, ਵੇਲਜ਼.
ਆਜ਼ਾਦ ਪੁਸਤਕਾਂ ਨੇ ਵਿਦਿਆਰਥੀਆਂ ਦੇ ਬਹੁਤ ਸਾਰੇ ਪੈਸੇ ਬਚਾਏ ਹਨ
$$17.4 ਕਰੋੜ ਹਾਲੇ ਤੱਕ
ਅਤੇ ਅਕਾਦਮਿਕ ਸਾਲ 2015/16 ਵਿੱਚ ਹੋਰ $5.3 ਕਰੋੜ ਬਚਾਉਣ ਦੀ ਆਸ ਹੈ
2015 ਅਸਰ: ਸੀਸੀ + ਫ਼ਾਊਂਡੇਸ਼ਨ ਆਜ਼ਾਦ ਪਾਲਸੀ
2015 ਵਿੱਚ ਹੇਠ ਦਿੱਤੀਆਂ ਪ੍ਰਮੁੱਖ ਫ਼ਾਊਂਡੇਸ਼ਨਾਂ ਨੇ ਆਜ਼ਾਦ ਪਾਲਸੀਆਂ ਅਪਣਾਈਆਂ





ਇਹਨਾਂ ਫ਼ਾਊਂਡੇਸ਼ਨਾਂ ਨੇ ਸੀਮਤ ਦੀ ਜਗ੍ਹਾ ਆਜ਼ਾਦ ਪਾਲਸੀਆਂ ਅਪਣਾਈਆ ਹਨ ਅਤੇ ਇਸਦੇ ਸਿੱਟੇ ਵਜੋਂ ਇਹਨਾਂ ਨੇ ਸਾਂਝੇ ਤੌਰ ਉੱਤੇ 2015 ਵਿੱਚ ਲਗਭਗ $190 ਕਰੋੜ ਦਿੱਤੇ।
2015 ਅਸਰ: ਸੀਸੀ + ਸਭਿਆਚਾਰਕ ਵਿਰਾਸਤ
ਅਜਾਇਬਘਰ ਅਤੇ ਸਭਿਆਚਾਰਕ ਸੰਸਥਾਵਾਂ ਹਰ ਰੋਜ਼ ਸਾਂਝਿਆਂ ਕਰਨਾ ਸ਼ੁਰੂ ਕਰ ਰਹੇ ਹਨ।







ਸੀਸੀ ਦੇ ਜਨਤਕ ਡੋਮੇਨ ਟੂਲਜ਼ ਦੇ ਸਦਕਾ, ਬਾਹਰੀ ਪੁਲਾੜ ਦੀਆਂ ਡਿਜੀਟਲ ਤਸਵੀਰਾਂ ਮੁਫ਼ਤ ਵਿੱਚ ਮੌਜੂਦ ਹਨ ਅਤੇ ਆਮ ਲੋਕਾਂ ਦੀ ਵਰਤੋਂ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਡੀ ਗਿਣਤੀ ਵਿੱਚ ਮੌਜੂਦ ਹਨ।
#ਆਜ਼ਾਦਬਾਸਲ: ਕਰੀਏਟਿਵ ਕਾਮਨਜ਼ ਸੀਰੀਆ ਦਾ ਲੀਡ, ਬਾਸਲ ਖ਼ਰਤਾਬੀਲ ਨੇ ਸਭਿਆਚਾਰਕ ਵਿਰਾਸਤ ਨੂੰ ਡਿਜੀਟਾਈਜ਼ ਕਰਨ, ਸਾਂਭਣ ਅਤੇ ਸਾਂਝੇ ਕਰਨ ਵਿੱਚ ਪ੍ਰਮੁੱਖ ਯੋਗਦਾਨ ਪਾਇਆ ਹੈ। ਇਸਨੂੰ ਮਾਰਚ 2012 ਤੋਂ ਸੀਰੀਆ ਵਿੱਚ ਗ਼ੈਰ-ਕਾਨੂੰਨੀ ਤੌਰ ਉੱਤੇ ਜੇਲ ਵਿੱਚ ਕੈਦੀ ਬਣਾਇਆ ਹੋਇਆ ਹੈ। ਸੀਸੀ ਅਤੇ ਇਸਦੇ ਨਿਰਦੇਸ਼ਕਾਂ ਦਾ ਬੋਰਡ ਬਾਰ-ਬਾਰ ਬਾਸਲ ਦੀ ਤੁਰੰਤ ਅਤੇ ਸੁਰੱਖਿਅਤ ਰਿਹਾਈ ਦਾ ਹੋਕਾ ਦਿੰਦਾ ਹੈ।.
2015 ਅਸਰ: ਖੇਤਰੀ
ਮੱਧ ਪੂਰਬ ਅਤੇ ਉੱਤਰੀ ਅਫ਼ਰੀਕਾ
ਮੱਧ ਪੂਰਬ ਅਤੇ ਉੱਤਰੀ ਅਫ਼ਰੀਕਾ ਦੀਆਂ ਸੀਸੀ ਸੰਸਥਾਵਾਂ ਦੋ ਇਤਿਹਾਸਕ ਮੀਟਿੰਗਾਂ ਲਈ ਇਕੱਠੀਆਂ ਹੋਈਆਂ
ਅਲ ਜਜ਼ੀਰਾ ਅੰਗਰੇਜ਼ੀ ਨੇ ਅਲ ਜਜ਼ੀਰਾ ਲੈਬਜ਼ ਵਿੱਚੋਂ ਸਮੱਗਰੀ ਅਤੇ ਜਾਣਕਾਰੀ ਭਰਪੂਰ ਤਸਵੀਰਾਂ ਨੂੰ ਸੀਸੀ ਲਸੰਸ ਤਹਿਤ ਸਾਂਝਾ ਕੀਤਾ।
ਅਫ਼ਰੀਕਾ
ਦੱਖਣੀ ਅਫ਼ਰੀਕਾ ਨੇ 17 ਸਾਲਾਂ ਦੀਆਂ ਸੰਸਦ ਸਬੰਧੀ ਫ਼ਾਈਲਾਂ ਸੀਸੀ ਬਾਈ(CC BY) ਲਸੰਸ ਤਹਿਤ ਰਿਲੀਜ਼ ਕੀਤੀਆਂ
ਸੀਸੀ ਅਫ਼ਰੀਕਾ ਸੰਸਥਾਵਾਂ ਅਤੇ ਵਿਕੀਅਫ਼ਰੀਕਾ ਨੇ 2ਜੀ ਵਿਕੀ ਲਵਜ਼ ਅਫ਼ਰੀਕਾ ਕਮਪੇਨ ਸ਼ੁਰੂ ਕੀਤੀ
ਸੀਸੀ ਸੰਸਥਾਵਾਂ ਨੇ ਸਥਾਨਕ ਸੰਸਥਾਵਾਂ, ਅਫ਼ਰੀਕੀ ਸਟੋਰੀਬੁੱਕ ਪ੍ਰਾਜੈਕਟ ਅਤੇ ਬੁੱਕ ਡੈਸ਼ ਨਾਲ ਮਿਲਕੇ ਸੀਸੀ ਲਸੰਸ ਵਿੱਚ ਬੱਚਿਆਂ ਦੀਆਂ ਕਿਤਾਬਾਂ ਮੌਜੂਦ ਕਰਵਾਈਆਂ
ਯੂਰਪ
ਸੀਸੀ ਪੁਰਤਗਾਲ ਨੇ “ਵਪਾਰ ਦੇ ਲਈ ਸੀਸੀ ਟੂਲਕਿੱਟ” ਜਾਰੀ ਕੀਤੀ
ਸੀਸੀ ਸੰਸਥਾਵਾਂ ਨੇ ਯੂਰਪ ਭਰ ਵਿੱਚ ਰਾਸ਼ਟਰੀ ਕਾਨੂੰਨਘਾੜਿਆਂ ਦੀ ਮਦਦ ਨਾਲ ਸਮੂਹਕ ਅਧਿਕਾਰ ਪ੍ਰਬੰਧ ਬਾਰੇ ਯੂਰਪੀ ਸੰਘ ਦੇ ਨਿਰਦੇਸ਼ ਨੂੰ ਲਾਗੂ ਕਰਨ ਕਈ ਸਾਂਝੇ ਯਤਨ ਕੀਤੇ
ਏਸ਼ੀਆ-ਪ੍ਰਸ਼ਾਂਤ
ਸੀਸੀ ਕੋਰੀਆ ਨੇ ਸਿਓਲ ਵਿਖੇ ਕਰੀਏਟਿਵ ਕਾਮਨਜ਼ ਦੇ 2015 ਵਿਸ਼ਵੀ ਕਾਨਫ਼ਰੰਸ ਦੀ ਮੇਜ਼ਬਾਨੀ ਕੀਤੀ
ਚੀਨੀ ਬੋਲਣ ਵਾਲੀਆਂ ਸੰਸਥਾਵਾਂ ਨੇ ਵੱਖ-ਵੱਖ ਸਭਿਆਚਾਰਾਂ ਅਤੇ ਟਾਈਮ ਜ਼ੋਨਾਂ ਤੋਂ ਪਾਰ ਜਾਕੇ ਸੀਸੀ ਦੇ 4.0 ਲਸੰਸ ਦੇ ਅਨੁਵਾਦ ਦੇ ਲਈ ਸਾਂਝੇ ਤੌਰ ਉੱਤੇ ਯਤਨ ਕੀਤੇ
ਉੱਤਰੀ ਅਮਰੀਕਾ
ਆਧੁਨਿਕ ਕਲਾ ਅਜਾਇਬਘਰ (MoMA), ਨਿਊ ਯਾਰਕ ਨੇ ਸੀਸੀ ਦੇ ਲੋਗੋ ਨੂੰ ਆਪਣੀ ਸਥਾਈ ਉਗਰਾਹੀ ਦਾ ਹਿੱਸਾ ਬਣਾਇਆ
ਸੰਯੁਕਤ ਰਾਜ ਅਮਰੀਕਾ ਦੇ ਲੇਬਰ ਵਿਭਾਗ ਦੇ ਗਰਾਂਟੀਆਂ ਨੇ $200 ਕਰੋੜ ਦੇ ਕਰੀਅਰ ਟਰੇਨਿੰਗ ਪ੍ਰੋਗਰਾਮ ਤਹਿਤ ਆਜ਼ਾਦ ਸਿੱਖਿਆ ਸਬੰਧੀ ਸਰੋਤਾਂ(OER) ਪਹਿਲੇ ਰਾਊਂਡ ਵਿੱਚ ਯੋਗਦਾਨ ਪਾਇਆ
ਲਾਤੀਨੀ ਅਮਰੀਕਾ
ਸੀਸੀ ਲਾਤੀਨੀ ਅਮਰੀਕਾ ਦੇ ਮਿਨੀ-ਗਰਾਂਟਸ ਪ੍ਰੋਗਰਾਮ, ਜਿਸਦਾ ਹੁਣ ਦੂਜਾ ਸਾਲ ਚੱਲ ਰਿਹਾ ਹੈ, ਨੇ ਐਲ ਸਾਲਵਾਦੋਰ, ਕੋਸਤਾ ਰੀਕਾ ਅਤੇ ਪਾਰਾਗੂਏ ਵਿੱਚ ਨਵੀਆਂ ਸੰਸਥਾਵਾਂ ਸ਼ੁਰੂ ਕਰਨ ਲਈ ਫ਼ੰਡ ਦਿੱਤੇ
ਸੀਸੀ ਉਰੂਗੁਏ ਨੇ ਆਜ਼ਾਦ ਲਸੰਸਾਂ ਸਬੰਧੀ ਪਾਲਸੀ ਟੂਲਕਿੱਟ ਨੂੰ ਸਪੇਨੀ ਵਿੱਚ ਅਨੁਵਾਦ ਕੀਤਾ
ਆਪਣੀ ਰਚਨਾਵਾਂ ਸਾਂਝੀਆਂ ਕਰਨ ਲਈ ਸ਼ੁਕਰੀਆ!

ਕਰੀਏਟਿਵ ਕਾਮਨਜ਼ ਸਬੰਧੀ ਹੋਰ ਜਾਣਕਾਰੀ ਲਈ ਸਾਨੂੰ ਟਵਿਟਰ ਅਤੇ ਫ਼ੇਸਬੁੱਕ ਉੱਤੇ ਫ਼ਾਲੋ ਕਰੋ।